Salman Khalchi
Poet from punjab, India
ਇਹ ਸਭ ਜੋ ਤੂੰ ਲਿਖਦਾ ਰਹਿੰਦਾ । ਅੱਖਰਾਂ ਪਿੱਛੇ ਲੁਕਿਆ ਚਿਹਰਾ, ਅੱਖ ਤੇਰੀ ਨੂੰ ਦਿਖਦਾ ਰਹਿੰਦਾ । ਫ਼ਰੀਦ ਪੜੇ ਜਾਂ ਕੋਈ ਜੋਤ ਰੁਹਾਨੀ , ਸਲਮਾਨ ਕਿੱਥੋ ਸਭ ਸਿੱਖਦਾ ਰਹਿੰਦਾ । ਇਹ ਸਭ ਜੋ ਤੂ
Their story
ਇਹ ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਲਿਖਣ ਲੱਗ ਜਾਵਾਂਗਾ। ਤੇ ਆਪਣੇ ਖ਼ਿਆਲ, ਜਜ਼ਬਾਤ ਤੇ ਸੋਚ ਕਾਗਜ਼ ’ਤੇ ਉਲੀਕਣ ਲੱਗ ਜਾਵਾਂਗਾ। ਮੈਨੂੰ ਲਿਖਣ ਬਾਰੇ, ਕਵਿਤਾ ਬਾਰੇ, ਸਾਹਿਤ ਬਾਰੇ ਕੱਖ ਵੀ ਨਹੀਂ ਪਤਾ। ਨਾ ਹੀ ਮੈਂ ਆਪਣੇ ਆਪ ਨੂੰ ਲੇਖਕ ਜਾਂ ਕਵੀ ਕਹਿੰਦਾ ਹਾਂ। ਇਸੇ ਲਈ ਮੈਂ ਲਿਖਿਆ ਸੀ— ਅੱਖਰ ਚਾਰ, ਲੇਖਕ ਅਖਵਾਂਦਾ, ਹਉਮੈ ਭਾਰੀ, ਕੌਣ ਸਮਝਵਾਂਦਾ। ਬਸ, ਇੱਕ ਦਿਨ ਤਹੱਜੁਦ ਦੀ ਨਮਾਜ਼ ਅਦਾ ਕਰ ਰਿਹਾ ਸੀ, ਫ਼ਜਰ ਤੋਂ ਪਹਿਲਾਂ। ਮੈਂ ਦੁਆ ਕੀਤੀ ਕਿ ਮੈਂ ਆਪਣੇ ਮਨ ਨੂੰ ਕਿਵੇਂ ਹਲਕਾ ਕਰਾਂ? ਮੈਂ ਇਸ ਨੂੰ ਇੱਕ ਰੱਬੀ ਨਿਹਮਤ ਮੰਨਦਾ ਹਾਂ, ਜੋ ਮੇਰੇ ਕੋਲ ਹੈ। ਵਿਹਲਾ ਬਹਿ ਕੇ ਲਿਖ ਲੈਨਾ ਜਜ਼ਬਾਤ ਉਲੀਕਣੇ ਸਿੱਖ ਲੈਨਾ। ਕਲਮ ਬੇਢੰਗੀ ਹੱਥ ਵਿੱਚ ਫੜ ਕੇ, ਲੇਖਕ ਵਰਗਾ ਦਿੱਖ ਲੈਨਾ। ਸ਼ਾਇਦ ਇਹ ਬਦਲਾਅ ਮੇਰੇ ਲੰਘੇ ਹੋਏ ਹਾਲਾਤਾਂ ਕਰਕੇ ਸੀ? ਹੋ ਸਕਦਾ ਹੈ, ਬਹੁਤ ਜ਼ਿਆਦਾ ਸੋਚਣ ਕਰਕੇ? ਜੋ ਕੁਝ ਮੈਂ ਕਿਸੇ ਨਾਲ ਬਿਆਨ ਨਹੀਂ ਕੀਤਾ। ਇਹ ਵੀ ਹੋ ਸਕਦਾ ਹੈ ਕਿ ਇਹ ਸਭ ਮੇਰੇ ਅੰਦਰ ਬਹੁਤ ਸਮੇਂ ਤੋਂ ਸੀ? ਮੈਂ ਕਹਿ ਨਹੀਂ ਸਕਦਾ ਕਿ ਮੈਂ ਲਿਖਣ ਕਿਉਂ ਲੱਗਿਆ। ਸ਼ਾਇਦ ਮੈਂ ਬੀਤੇ ਸਮੇਂ ਵਿੱਚ ਰੱਬ ਦੇ ਬਹੁਤ ਨੇੜੇ ਸੀ? ਕੁਝ ਲਿਖਤਾਂ, ਤੇ ਮੈਨੂੰ ਆਪ ਯਕੀਨ ਨਹੀਂ ਹੁੰਦਾ ਕਿ ਇਹ ਮੈਂ ਲਿਖੀਆਂ ਹਨ l ਸ਼ਾਇਦ ਇਹ ਇੱਕ ਰੱਬੀ ਸਵਾਬ ਹੈ।
Works by Salman Khalchi
Salman Khalchi has a free poet page on Writory's Unheard Voices. Meet more unheard voices or create your own page.